ਕਈ ਪਕਵਾਨਾਂ ਅਤੇ ਚਟਨੀਆਂ 'ਚ ਇਮਲੀ ਦੇ ਪੇਸਟ ਦੀ ਵਰਤੋਂ ਕੀਤੀ ਜਾਂਦੀ ਹੈ। ਸਾਨੂੰ ਅਕਸਰ ਇਹੀ ਲੱਗਦਾ ਹੈ ਕਿ ਇਮਲੀ ਦਾ ਪੇਸਟ ਬਣਾਉਣਾ ਬਹੁਤ ਹੀ ਔਖਾ ਹੁੰਦਾ ਹੈ। ਪਰ ਇਹ ਬਣਾਉਣ 'ਚ ਬਹੁਤ ਹੀ ਆਸਾਨ ਹੁੰਦਾ ਹੈ। ਆਓ ਜਾਣੀਏ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ
250 ਗ੍ਰਾਮ— ਇਮਲੀ
ਇੱਕ ਕੱਪ— ਪਾਣੀ
ਵਿਧੀ
* ਇਮਲੀ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰ ਲਵੋ।
* ਫਿਰ ਇੱਕ ਪ੍ਰੈਸ਼ਰ ਕੁੱਕਰ 'ਚ ਇਮਲੀ ਅਤੇ ਇੱਕ ਕੱਪ ਪਾਣੀ ਪਾ ਕੇ ਇਸ ਦਾ ਢੱਕਣ ਲਗਾ ਦਿਓ।
* ਹੁਣ ਕੁੱਕਰ ਨੂੰ ਗੈਸ 'ਤੇ ਘੱਟ ਸੇਕ 'ਤੇ ਰੱਖੋ ਅਤੇ ਤਿੰਨ ਸੀਟੀਆਂ ਵੱਜਣ ਤੱਕ ਇਮਲੀ ਨੂੰ ਪਕਾਓ।
* ਗੈਸ ਨੂੰ ਬੰਦ ਕਰਕੇ ਕੁੱਕਰ ਦਾ ਪ੍ਰੈਸ਼ਰ ਖ਼ਤਮ ਹੋਣ ਤੋਂ ਬਾਅਦ ਇਸ ਦਾ ਢੱਕਣ ਖੋਲ ਦਿਓ।
* ਇਮਲੀ ਨੂੰ ਠੰਡੀ ਕਰਨ ਤੋਂ ਬਾਅਦ ਇਸ ਨੂੰ ਇੱਕ ਭਾਂਡੇ 'ਚ ਪਾ ਕੇ ਇਸ ਨੂੰ ਮੈਸ਼ ਕਰ ਲਵੋ।
* ਇਸ ਤੋਂ ਬਾਅਦ ਇੱਕ ਦੂਜੇ ਭਾਂਡੇ ਦੇ ਉੱਪਰ ਇੱਕ ਛਾਨਣੀ ਰੱਖੋ ਅਤੇ ਮੈਸ਼ ਕੀਤੀ ਹੋਈ ਇਮਲੀ ਨੂੰ ਛਾਨਣੀ 'ਚ ਪਾ ਕੇ ਇਸ ਨੂੰ ਛਾਣੋ।
* ਇਮਲੀ ਨੂੰ ਚੰਗੀ ਤਰ੍ਹਾਂ ਦਬਾਉਂਦੇ ਹੋਏ ਇਸ ਨੂੰ ਨਿਚੋੜ ਕੇ ਛਾਣੋ।
* ਹੁਣ ਛਾਨਣੀ 'ਚੋਂ ਬਚੇ ਹੋਏ ਇਮਲੀ ਦੇ ਬੀਜ ਕੱਢ ਲਵੋ।
* ਫਿਰ ਬਚੀ ਹੋਈ ਇਮਲੀ ਨੂੰ ਮਿਕਸਰ 'ਚ ਬਾਰੀਕ ਪੀਹ ਲਵੋ।
* ਇਸ ਤੋਂ ਬਾਅਦ ਪੀਸੀ ਹੋਈ ਅਤੇ ਬਚੀ ਹੋਈ ਇਮਲੀ ਨੂੰ ਇੱਕ ਭਾਂਡੇ 'ਚ ਪਾ ਕੇ ਮਿਕਸ ਕਰੋ। ਤਿਆਰ ਹੈ ਇਮਲੀ ਦਾ ਪੇਸਟ। ਇਸ ਨੂੰ ਇੱਕ ਜਾਰ ਪਾ ਕੇ ਫਰਿੱਜ 'ਚ ਸਟੋਰ ਕਰੋ ਅਤੇ ਜਦੋਂ ਚਾਹੋ ਇਸ ਦੀ ਵਰਤੋਂ ਕਰੋ।
ਮਿੱਠੇ 'ਚ ਬਣਾਓ ਬਦਾਮਾਂ ਦੀ ਬਰਫ਼ੀ
NEXT STORY